ਯੋਗ ਨਿਸ਼ਚਿਤ ਤੌਰ ਤੇ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਹੈ। ਅਜੋਕੇ ਸਮੇਂ ਵਿੱਚ ਹੋਈਆਂ ਚਿਕਿਤਸਾ ਕਾਢਾਂ ਨੇ ਯੋਗ ਤੋਂ ਹੋਣ ਵਾਲੇ ਕਈ ਸਰੀਰਕ ਅਤੇ ਮਾਨਸਿਕ ਲਾਭਾਂ ਦੇ ਰਹੱਸ ਪ੍ਰਗਟ ਕੀਤੇ ਹਨ। ਨਾਲ ਹੀ ਨਾਲ ਯੋਗ ਦੇ ਲੱਖਾਂ ਅਭਿਆਸੀਆਂ ਦੇ ਅਨੁਭਵ ਦੇ ਆਧਾਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਯੋਗ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਹੈ।

  • ਯੋਗ ਸਰੀਰਕ ਸਿਹਤ, ਸਾਹ-ਤੰਤਰ ਅਤੇ ਕੰਕਾਲ-ਤੰਤਰ ਦੇ ਕੰਮ ਕਰਨ ਅਤੇ ਦਿਲ ਅਤੇ ਨਾੜੀਆਂ ਦੀ ਸਿਹਤ ਦੇ ਲਈ ਲਾਭਕਾਰੀ ਅਭਿਆਸ ਹੈ।
  • ਇਹ ਸ਼ੂਗਰ, ਸਾਹ-ਸੰਬਧੀ ਵਿਕਾਰ, ਉੱਚ ਬਲੱਡ-ਪ੍ਰੈਸ਼ਰ, ਨਿਮਨ ਬਲੱਡ-ਪ੍ਰੈਸ਼ਰ ਅਤੇ ਜੀਵਨ-ਸ਼ੈਲੀ ਸੰਬੰਧੀ ਕਈ ਪ੍ਰਕਾਰ ਦੇ ਵਿਕਾਰਾਂ ਦੀ ਵਿਵਸਥਾ ਵਿੱਚ ਲਾਭਦਾਇਕ ਹੈ।
  • ਯੋਗ ਵਿਸ਼ਾਦ, ਥਕਾਨ, ਚਿੰਤਾ ਸੰਬੰਧੀ ਵਿਕਾਰ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਸਹਾਇਕ ਹੈ।
  • ਯੋਗ ਮਾਹਵਾਰੀ ਨੂੰ ਨਿਯਮਿਤ ਬਣਾਉਂਦਾ ਹੈ।
  • ਸੰਖੇਪ ਵਿੱਚ ਜੇਕਰ ਇਹ ਕਿਹਾ ਜਾਏ ਕਿ ਯੋਗ ਸਰੀਰ ਅਤੇ ਮਨ ਦੇ ਨਿਰਮਾਣ ਦੀ ਅਜਿਹੀ ਪ੍ਰਕਿਰਿਆ ਹੈ, ਜੋ ਸੰਪੰਨ ਅਤੇ ਪਰਿਪੂਰਨ ਜੀਵਨ ਦੀ ਉੱਨਤੀ ਦਾ ਮਾਰਗ ਹੈ, ਨਾ ਕਿ ਜੀਵਨ ਦੀ ਰੁਕਾਵਟ ਦਾ।