ਇਨਵੈਸਟ ਪੰਜਾਬ ਨੇ ਯੋਗ ਦਿਵਸ ਮੌਕੇ ਸਿਹਤ ਅਤੇ ਮੈਡੀਕਲ ਟੂਰਿਜ਼ਮ ਸਬੰਧੀ ਕਰਵਾਈ ਕਾਨਫਰੰਸ
ਪੰਜਾਬ ਆਲਮੀ ਨਕਸ਼ੇ 'ਤੇ ਜਲਦ ਹੀ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣੇਗਾ : ਬਲਬੀਰ ਸਿੰਘ ਸਿੱਧੂ
ਯੋਗ ਨੂੰ ਰੋਜ਼ਮਰਾ ਦੀ ਆਦਤ ਬਣਾਉਣ ਲਈ ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ
ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਲਈ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ
ਚੰਡੀਗੜ•, 21 ਜੂਨ : 

ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਆਧੁਨਿਕ ਯੁੱਗ ਵਿੱਚ ਹਰ ਕੋਈ ਤਨਾਅ ਅਤੇ ਬੇਚੈਨੀ ਵਿੱਚ ਘਿਰਿਆ ਹੋਇਆ ਹੈ, ਇਨ•ਾਂ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਦਾ ਸਭ ਤੋਂ ਸੁਖਾਲਾ ਰਸਤਾ ਯੋਗ ਹੈ। ਇੱਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਰਿਸ਼ਟ-ਪੁਸ਼ਟ ਬਣਾਉਣ ਲਈ ਯੋਗ ਦੀ ਅਤਿ ਮਹੱਤਵਪੂਰਨ ਭੂਮਿਕਾ ਹੈ। ਯੋਗਾ ਨੂੰ ਰੋਜ਼ਮਰਾ ਦੀ ਆਦਤ ਬਣਾ ਕੇ ਸੂਬੇ ਦੇ ਹਰੇਕ ਵਿਅਕਤੀ ਨੂੰ ਯੋਗ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਇੱਕ ਪ੍ਰਮੁੱਖ ਪ੍ਰਗਰਾਮ ਦੀ ਸ਼ੁਰੂਆਤ  ਕਰ ਰਹੀ ਹੈ। ਇਹ ਗੱਲ ਸ. ਬਲਬੀਰ ਸਿੰਘ ਸਿੱਧੂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਇੱਥੇ ਹੋਟਲ ਮਾਉਂਟਵਿਊ ਸੈਕਟਰ-10 ਚੰਡੀਗੜ• ਵਿਖੇ ਸਿਹਤ ਅਤੇ ਮੈਡੀਕਲ ਟੂਰਿਜ਼ਮ 'ਤੇ ਕਰਵਾਈ ਗਈ ਕੌਮਾਂਤਰੀ ਯੋਗ ਦਿਵਸ ਕਾਨਫਰੰਸ ਦੇ ਉਦਘਾਟਨ ਤੋਂ ਬਾਅਦ ਕਹੀ। 

ਇਹ ਕਾਨਫਰੰਸ ਯੋਗ ਦਿਵਸ ਮੌਕੇ ਇਨਵੈਸਟ ਪੰਜਾਬ ਵੱਲੋਂ ਆਈ.ਸੀ.ਐਸ.ਆਈ. (ਇੰਟਰਲਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ) ਦੇ ਸਹਿਯੋਗ ਨਾਲ ਕਰਵਾਈ ਗਈ। ਪੰਜਾਬ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣ ਲਈ ਉਸਾਰੂ ਮਹੌਲ ਸਿਰਜਣ ਸਬੰਧੀ ਵਿਚਾਰਚਰਚਾ ਲਈ ਇਸ ਕਾਨਫਰੰਸ ਵਿੱਚ ਯੂ.ਐਸ.ਏ., ਬ੍ਰਿਟੇਨ, ਥਾਈਲੈਂਡ, ਵੱਡੇ ਉਦਯੋਗਿਕ ਘਰਾਣਿਆਂ, ਕਾਰਪੋਰੇਟ, ਪੋਟੈਸ਼ਲ ਇਨਟੈਸਟਰਜ਼ ਅਤੇ ਵੈੱਲਨੈੱਸ ਇੰਡਸਟਰੀ ਦੇ ਨੀਤੀ ਘਾੜਿਆਂ ਨੇ ਭਾਗ ਲਿਆ। ਉਦਘਾਟਨੀ ਭਾਸ਼ਣ ਵਿੱਚ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਹਰੇਕ ਵਿਅਕਤੀ ਮਕੈਨੀਕਲ ਬਣਦਾ ਜਾ ਰਿਹਾ ਹੈ ਅਤੇ ਹਰ ਕੋਈ ਸਰੀਰਕ ਕਸਰਤ ਕਰਨ ਤੋਂ ਟਾਲਾ ਵੱਟਦਾ ਹੈ ਜੋ ਕਿ ਹਰੇਕ ਸਮੱਸਿਆ ਦੀ ਜੜ• ਹੈ। ਉਨ•ਾਂ ਕਿਹਾ ਕਿ ਜੋ ਵਿਅਕਤੀ ਕਿਸੇ ਤਰ•ਾਂ ਦੀ ਕਸਰਤ ਜਾਂ ਯੋਗਾ ਕਰ ਰਿਹਾ ਹੈ ਉਹ ਦੂਸਰਿਆਂ ਨਾਲੋਂ ਜ਼ਿਆਦਾ ਸਮਰੱਥ ਅਤੇ ਕੁਸ਼ਲ ਹੈ। ਉਨ•ਾਂ ਸਰੋਤਿਆਂ ਨੂੰ ਪੁਰਾਣੇ ਦਿਨਾਂ ਬਾਰੇ ਯਾਦ ਕਰਵਾਇਆ ਜਦੋਂ ਸਾਡੇ ਵੱਡੇ ਵਡੇਰੇ ਵੱਧ ਤੋਂ ਵੱਧ ਸਰੀਰਕ ਕੰਮ ਕਰਕੇ ਅਤੇ ਘਰੇਲੂ ਔਰਤਾਂ ਰੋਜ਼ਮਰਾ ਦਾ ਕੰਮ ਖੁਦ ਆਪਣੇ ਹੱਥੀਂ ਕਰਦਿਆਂ ਕਿਸ ਤਰ•ਾਂ ਸਿਹਤਮੰਦ ਜੀਵਣ ਜਿਉਂਦੀਆਂ ਸਨ ਜਦਿ ਕਿ ਇਸਦੇ ਉਲਟ ਅੱਜ ਕੱਲ• ਹਰ ਕੋਈ ਕੰਪਿਊਟਰ, ਲੈਪਟਾਪ, ਮੋਬਾਇਲ ਅਤੇ ਹੋਰ ਤਰ•ਾਂ ਦੇ ਇਲੈਕਟ੍ਰਾÎਨਿਕ ਉਪਰਕਣਾਂ ਜਾਂ ਕੰਮ ਲਈ ਹੋਰਨਾਂ ਮਸ਼ੀਨਾਂ ਉੱਪਰ ਨਿਰਭਰ ਹਨ ਜਿਸ ਨਾਲ ਉਨ•ਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। 
ਉਨ•ਾਂ ਐਲਾਨ ਕੀਤਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਯੋਗਾ ਨਾਲ ਸਬੰਧਤ ਖ਼ਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ 'ਤੇ ਭਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ•ਾਂ ਅਸਾਮੀਆਂ 'ਤੇ ਮਾਹਿਰਾਂ ਦੀ ਭਰਤੀ ਕਰਕੇ ਲੋਕਾਂ ਦੀ ਯੋਗ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਤੰਦਰੁਸਤੀ ਵੱਲ ਉਨ•ਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਲਈ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਸਬੰਧੀ ਵੀ ਮੰਨਜ਼ੂਰੀ ਦਿੱਤੀ। 
ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮੈਡੀਕਲ ਟੂਰਿਜ਼ਮ ਵੈੱਬ ਪੋਰਟਲ myhealthtrip.com  ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਹਾਈਬ੍ਰਿਡ ਐਪ ਐਮ.ਐਚ.ਟੀ. ਅਤੇ ਵੈੱਲਨੈੱਸ ਤੇ ਸਿਹਤ ਇੰਡਸਟਰੀ 'ਤੇ ਕੇਂਦਰਿਤ ਉੱਤਰੀ ਭਾਰਤੀ ਦੇ ਈ-ਮੈਗਜ਼ੀਨ ਮਾਈਹੈਲਥ ਟਰਿਪ ਦਾ ਪਹਿਲਾ ਅਡੀਸ਼ਨ ਵੀ ਲਾਂਚ ਕੀਤਾ ਗਿਆ। 
ਸ਼ੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ, ਤਕਨੀਕੀ ਸਿੱÎਖਿਆ ਦੀ ਪ੍ਰਧਾਨਗੀ ਹੇਠ ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਸੂਬੇ ਵਿੱਚ ਵੈਲਨੈੱਸ ਅਤੇ ਮੈਡੀਕਲ ਟੂਰਿਜ਼ਮ ਇੰਡਸਟੀ ਨੂੰ ਹੁਲਾਰਾ ਦੇਣ ਸਬੰਧੀ ਵਿਚਾਰਚਰਚਾ ਕੀਤੀ ਗਈ। ਸ੍ਰੀ ਤਿਵਾੜੀ ਨੇ ਕਿਹਾ ਕਿ ਭਾਵੇਂ ਪੰਜਾਬ ਨੇ ਵੈੱਲਨੈੱਸ ਅਤੇ ਟੂਰਿਜ਼ਮ ਇੰਡਸਟਰੀ ਦੇ ਖੇਤਰ ਵਿੱਚ ਪਿਛਲੇ 10 ਸਾਲਾਂ ਅੰਦਰ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ ਪਰ ਪੰਜਾਬ ਦੀ ਮੈਡੀਕਲ ਇੰਡਸਟਰੀ ਨੂੰ ਆਲਮੀ ਨਕਸ਼ੇ 'ਤੇ ਹੋਰ ਉਭਰਨ ਵਿੱਚ ਵਧੇਰੇ ਸਹਾਇਕ ਹੋ ਸਕਦਾ ਹੈ। ਉਨ•ਾਂ ਕਿਹਾ ਕਿ ਵੈੱਲਨੈੱਸ ਅਤੇ ਮੈਡੀਕਲ ਟੂਰਿਜ਼ਮ ਇੰਡਸਟਰੀ ਵਿਦਿਆਰਥੀਆਂ ਨੂੰ ਚੋਖੀ ਆਮਦਨ ਕਮਾਉਣ ਲਈ ਵਧੇਰੇ ਮੌਕੇ ਪ੍ਰਦਾਨ ਕਰ ਸਕਦੀ ਹੈ। ਉਨ•ਾਂ ਕਿਹਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਵੀ 3 ਮਹੀਨੇ ਦਾ ਪ੍ਰਮਾਣਿਤ ਕੋਰਸ ਕਰਨ ਤੋਂ ਬਾਅਦ ਇਸ ਇੰਡਸਟਰੀ ਵਿੱਚ ਨੌਕਰੀ ਹਾਸਲ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਹੁਨਰ ਵਿਕਾਸ ਮਿਸ਼ਨ ਪੰਜਾਬ ਵਿਦਿਆਰਥੀਆਂ ਨੂੰ ਅਜਿਹੇ 33 ਵੱਖ ਵੱਖ ਕੋਰਸ  ਉਪਲੱਬਧ ਕਰਵਾ ਰਿਹਾ ਹੈ। 
ਪ੍ਰੋ. ਕੈਂਪਨ ਸ੍ਰੀਵਾਤਨਾਕੁਲ, ਥਾਈਲੈਂਡ ਅਲਟਰਨੇਟਿਵ ਮੈਡੀਸਨ ਨੈੱਟਵਰਕ (ਟੀ.ਏ.ਐਮ.ਐਨ.) , ਪ੍ਰਧਾਨ ਅਤੇ ਸੀ.ਈ.ਓ., ਵੀਟਾ ਸਟੈੱਮ, ਪ੍ਰਸਿੱਧ ਵੈੱਲਨੈੱਸ ਮਾਹਿਰ ਅਤੇ ਮਿਸ ਸਿਸੋਪਾ ਰੀਵਾਥਨਾ, ਥਾਈਲੈਂਡ ਤੋਂ ਪ੍ਰਸਿੱਧ ਵੈੱਲਨੈੱਸ ਮਹਿਰ ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਇਸ ਉਦਘਾਟਨੀ ਸੈਸ਼ਨ ਵਿੱਚ, ਡਾ. ਅਜੈਅਤਾ ਚੰਨਾ ਵੱਲੋਂ ਯੋਗਾ ਦੇ ਮੁੱਢਲੇ ਆਸ਼ਣ ਪ੍ਰਤੀਭਾਗੀਆਂ ਨੂੰ ਕਰਵਾਏ ਗਏ। ਸ੍ਰੀ ਰਜਤ ਅਗਰਵਾਲ, ਆਈ.ਏ.ਐਸ.-ਸੀ.ਈ.ਓ. ਇਨਵੈਸਟ ਪੰਜਾਬ, ਪੰਜਾਬ ਸਰਕਾਰ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ।