ਅਭਿਆਸ ਸ਼ੈਸ਼ਨ ਕਿਸੇ ਪ੍ਰਾਰਥਨਾ ਜਾਂ ਉਸਤਤ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ​ ਪ੍ਰਾਰਥਨਾ ਜਾਂ ਉਸਤਤ ਮਨ ਅਤੇ ਦਿਮਾਗ ਨੂੰ ਢਿੱਲਾ ਕਰਨ ਲਈ ਸ਼ਾਂਤ ਵਾਤਾਵਰਣ ਨਿਰਮਿਤ ਕਰਦੇ ਹਨ।
ਯੋਗ ਅਭਿਆਸਾਂ ਨੂੰ ਅਰਾਮਦਾਇਕ ਸਥਿਤੀ ਵਿੱਚ ਸਰੀਰ ਅਤੇ ਸਾਹ ਲੈਣ ਦੀ ਸੁਚੇਤਤਾ ਦੇ ਨਾਲ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਦੇ ਸਮੇਂ ਸਾਹ ਲੈਣ ਦੀ ਗਤੀ ਨਹੀ ਰੋਕਣੀ ਚਾਹੀਦੀ, ਜਦੋਂ ਤਕ ਕਿ ਤੁਹਾਨੂੰ ਅਜਿਹਾ ਕਰਨ ਲਈ ਵਿਸ਼ੇਸ਼ ਤੌਰ ਤੇ ਕਿਹਾ ਨਾ ਜਾਏ।
ਸਾਹ ਹਮੇਸ਼ਾ ਨਾਸਾਂ ਰਾਹੀਂ ਹੀ ਲੈਣਾ ਚਾਹੀਦਾ ਹੈ, ਜਦੋਂ ਤਕ ਕਿ ਤੁਹਾਨੂੰ ਹੋਰ ਵਿਧੀ ਤੋਂ ਸਾਹ ਲੈਣ ਲਈ ਕਿਹਾ ਨਾ ਜਾਏ।
ਅਭਿਆਸ ਦੇ ਸਮੇਂ ਸਰੀਰ ਨੂੰ ਢਿੱਲਾ ਰੱਖੋ, ਕਿਸੇ ਪ੍ਰਕਾਰ ਦਾ ਝਟਕਾ ਨਾ ਦੇਵੋ।
ਆਪਣੀ ਸਰੀਰਕ ਅਤੇ ਮਾਨਸਿਕ ਸਮਰੱਥਾ ਦੇ ਅਨੁਸਾਰ ਹੀ ਯੋਗ ਅਭਿਆਸ ਕਰਨਾ ਚਾਹੀਦਾ ਹੈ।
ਅਭਿਆਸ ਦੇ ਚੰਗੇ ਨਤੀਜੇ ਆਉਣ ਵਿੱਚ ਕੁਝ ਸਮਾਂ ਲੱਗਦਾ ਹੈ, ਇਸ ਲਈ ਲਗਾਤਾਰ ਅਤੇ ਨਿਯਮਿਤ ਅਭਿਆਸ ਬਹੁਤ ਜ਼ਰੂਰੀ ਹੈ।
ਹਰੇਕ ਯੋਗ ਅਭਿਆਸ ਦੇ ਲਈ ਜ਼ਰੂਰੀ ਨਿਰਦੇਸ਼ ਤੇ ਸਾਵਧਾਨੀਆਂ ਅਤੇ ਸੀਮਾਵਾਂ ਹੁੰਦੀਆਂ ਹਨ। ਅਜਿਹੇ ਜ਼ਰੂਰੀ ਨਿਰਦੇਸ਼ਾਂ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ।
ਯੋਗ ਸ਼ੈਸ਼ਨ ਦੀ ਸਮਾਪਤੀ ਹਮੇਸ਼ਾ ਧਿਆਨ ਤੇ ਡੂੰਘੇ ਮੌਨ ਅਤੇ ਸ਼ਾਂਤੀ ਪਾਠ ਨਾਲ ਕਰਨਾ ਚਾਹੀਦਾ ਹੈ।