ਯੋਗ ਅਭਿਆਸ ਕਰਦੇ ਸਮੇਂ ਯੋਗ ਦੇ ਅਭਿਆਸੀ ਨੂੰ ਹੇਠਾਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਸਿਧਾਂਤਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ:
ਮਲ ਤਿਆਗ - ਮਲ ਤਿਆਗ ਦਾ ਅਰਥ ਹੈ ਸੋਧਣ, ਜੋ ਯੋਗ ਅਭਿਆਸ ਦੇ ਲਈ ਇਹ ਇੱਕ ਮਹੱਤਵਪੂਰਣ ਅਤੇ ਪੂਰਵ ਜ਼ਰੂਰੀ ਕਿਰਿਆ ਹੈ। ਇਸ ਦੇ ਅੰਤਰਗਤ ਆਸ-ਪਾਸ ਦਾ ਵਾਤਾਵਰਣ, ਸਰੀਰ ਅਤੇ ਮਨ ਦੀ ਸ਼ੁੱਧੀ ਕੀਤੀ ਜਾਂਦੀ ਹੈ। ਯੋਗ ਦਾ ਅਭਿਆਸ ਸ਼ਾਂਤ ਵਾਤਾਵਰਣ ਵਿੱਚ ਆਰਾਮ ਦੇ ਨਾਲ ਸਰੀਰ ਅਤੇ ਮਨ ਨੂੰ ਢਿੱਲਾ ਕਰਕੇ ਕੀਤਾ ਜਾਣਾ ਚਾਹੀਦਾ ਹੈ।
ਯੋਗ ਅਭਿਆਸ ਕਰਨ ਸਮੇਂ ਖਾਲੀ ਢਿੱਡ ਜਾਂ ਅਲਪ ਆਹਾਰ ਲੈ ਕੇ ਕਰਨਾ ਚਾਹੀਦਾ ਹੈ। ਜੇਕਰ ਅਭਿਆਸ ਦੇ ਸਮੇਂ ਕਮਜ਼ੋਰੀ ਮਹਿਸੂਸ ਕਰੋ ਤਾਂ ਗੁਣਗੁਣੇ ਪਾਣੀ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ।
ਯੋਗ ਅਭਿਆਸ ਮਲ ਅਤੇ ਮੂਤਰ ਦਾ ਵਿਸਰਜਨ ਕਰਨ ਦੇ ਬਾਅਦ ਸ਼ੁਰੂ ਕਰਨਾ ਚਾਹੀਦਾ ਹੈ।
ਅਭਿਆਸ ਕਰਨ ਲਈ ਚਟਾਈ, ਦਰੀ, ਕੰਬਲ ਜਾਂ ਯੋਗ ਮੈਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਅਭਿਆਸ ਕਰਨ ਸਮੇਂ ਸਰੀਰ ਦੀ ਗਤੀਵਿਧੀ ਅਸਾਨੀ ਨਾਲ ਹੋਵੇ,
ਸ ਦੇ ਲਈ ਹਲਕੇ ਸੂਤੀ ਅਤੇ ਅਰਾਮਦਾਇਕ ਕੱਪੜੇ ਪਹਿਲ ਦੇ ਆਧਾਰ ਤੇ ਪਾਉਣੇ ਚਾਹੀਦੇ ਹਨ।
ਥਕਾਵਟ, ਬਿਮਾਰੀ, ਜਲਦਬਾਜ਼ੀ ਅਤੇ ਤਣਾਅ ਦੀਆਂ ਸਥਿਤੀਆਂ ਵਿੱਚ ਯੋਗ ਨਹੀਂ ਕਰਨਾ ਚਾਹੀਦਾ।
ਜੇਕਰ ਪੁਰਾਣੇ ਰੋਗ, ਪੀੜ ਅਤੇ ਦਿਲ ਸੰਬੰਧੀ ਸਮੱਸਿਆਵਾਂ ਹਨ ਤਾਂ ਅਜਿਹੀ ਸਥਿਤੀ ਵਿੱਚ ਯੋਗ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਜਾਂ
ਯੋਗ ਮਾਹਿਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਗਰਭ-ਅਵਸਥਾ ਅਤੇ ਮਹਾਵਾਰੀ ਦੇ ਸਮੇਂ ਯੋਗ ਕਰਨ ਤੋਂ ਪਹਿਲਾਂ ਯੋਗ ਮਾਹਿਰ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਹੈ।